Information in Punjabi

ਸਾਧ ਸੰਗਤ ਜੀ,

ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਫਰਿਜ਼ਨੋ ਇਲਾਕੇ ਵਿੱਚ 13 ਤੋਂ 19 ਸਾਲ ਦੇ ਬਚਿਆਂ ਦਾ ਕੈਂਪ ਲੱਗ ਰਿਹਾ ਹੈ। ਇਹ ਕੈਂਪ 23 ਤੋਂ 26 ਦਿਸੰਬਰ ਨੂੰ ਹੋਵੇਗਾ। ਕੈਂਪ ਦਾ ਮੁੱਖ ਉਦੇਸ਼ ਸਿੱਖ ਬਚਿਆਂ ਨੂੰ ਸਿੱਖੀ ਨਾਲ ਜੋੜਨਾਂ ਹੋਵੇਗਾ। ਇਸ ਕੈਂਪ ਵਿੱਚ ਵਿਸ਼ੇਸ ਤੋਰ ਤੇ ਇੰਗਲਿਸ਼ ਵਿੱਚ ਕਥਾ, ਲੈਕਚਰ ਅਤੇ ਸਿੱਖ ਧਰਮ ਉਤੇ ਨਿਰਧਾਰਿਤ ਡਾਕੁਮੈਂਟਰੀਸ ਵਖਾਈਆ ਜਾਣਗੀਆ। ਇਸ ਦੇ ਨਾਲ, ਖੇਡਾ ਅਤੇ ਹੋਰ ਐਕਟੀਵੀਟੀਸ ਵੀ ਹੋਣਗੀਆ ਅਤੇ ਨਾਲ ਨਾਲ ਬਚਿਆਂ ਨੂੰ ਸਹੀ ਕਾਲਿਜ ਅਤੇ ਮੇਜਰ ਚੁਣਨ ਵਿੱਚ ਵੀ ਸਹਾਇਤਾ ਕੀਤੀ ਜਾਏਗੀ।

ਸਾਡਾ ਮੰਤਵ ਇਹ ਕਿ ਜਿਹੜੇ ਬਚੇ ਅੱਜ ਸਿੱਖੀ ਤੋਂ ਦੂਰ ਜਾ ਰਹੇ ਹਨ, ਉਹਨਾਂ ਨੂੰ ਕਿਸ ਤਰੀਕੇ ਨਾਲ ਸਿੱਖ ਧਰਮ ਅਤੇ ਵਿਰਸੇ ਨਾਲ ਜੋੜਿਆ ਜਾਵੇ।ਇਸ ਕੈਂਪ ਵਿੱਚ ਭਾਗ ਲੈਣ ਲਈ ਸੇਵਾਦਾਰ ਅਤੇ ਕੈਂਪਰ ਦੂਰ ਦੁਰਾਡੇ ਦੇਸ਼ਾ (ਇੰਗਲੈੰਡ ਅਤੇ ਹੋਰ) ਤੋਂ ਵੀ ਉਚੇਚੇ ਤੋਰ ਤੇ ਪੁਜ ਰਹੇ ਹਨ।

ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਅਪਣੇ ਬਚਿਆਂ ਨੂੰ ਕੈਂਪ ਵਿੱਚ ਜ਼ਰੂਰ ਭੇਜੋ ਅਤੇ ਹੋਰਨਾਂ ਨੂੰ ਵੀ ਇਸ ਕੈਂਪ ਬਾਬਤ ਦਸੋ। ਇਹ ਕੈਂਪ ਫਰਿਜ਼ਨੋ/ਸੈਲਮਾ ਇਲਾਕੇ ਦੇ ਗੁਰਸਿਖ ਭੈਣਾ ਅਤੇ ਭਰਾਵਾ ਵਲੋਂ ਲਗਾਇਆ ਜਾ ਰਿਹਾ ਹੈ। ਇਸਨੂੰ ਸਫਲ ਬਣਾਉਣਾ ਅਪਣੇ ਸਾਰਿਆ ਦੀ ਜੁੰਮੇਵਾਰੀ ਅਤੇ ਫਰਜ਼ ਹੈ।

ਹੋਰ ਜਾਣਕਾਰੀ ਲਈ ਆਪ ਹੇਠ ਲਿਖੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ।

Phone: 559-993-7454

Fax: 800-459-7106

Email: contact@wcsikhicamp.com

Website: www.WCSikhiCamp.com